ਵਾਸ਼ਿੰਗਟਨ, 6 ਅਪਰੈਲ
ਅਮਰੀਕਾ ਵਿਚ ਕੈਪੀਟਲ ਹਿੱਲ (ਯੂਐੱਸ ਸੰਸਦ ਭਵਨ) ਵਿੱਚ ਲੂੰਬੜੀ ਨੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ‘ਤੇ ਹਮਲਾ ਕਰ ਦਿੱਤਾ। ਡੀ-ਕੈਲੀਫੋਰਨੀਆ ਤੋਂ ਸੰਸਦ ਮੈਂਬਰ ਐਮੀ ਬੇਰਾ ਕੁਝ ਝਰੀਟਾਂ ਆਈਆਂ ਹਨ ਤੇ ਉਨ੍ਹਾਂ ਹਲਕਾਅ ਤੋਂ ਬਚਾਅ ਦੇ ਚਾਰ ਟੀਕੇ ਲਗਵਾਉਣ ਲਈ ਕਿਹਾ ਹੈ। ਬੇਰਾ ਨੇ ਕਿਹਾ ਕਿ ਜਿਵੇਂ ਹੀ ਉਹ ਸੈਨੇਟ ਦਫਤਰ ਦੀ ਇਕ ਇਮਾਰਤ ਤੋਂ ਲੰਘੇ, ਉਨ੍ਹਾਂ ਲੱਗਿਆ ਕਿ ਉਨ੍ਹਾਂ ਦੇ ਪਿੱਛੇ ਕੋਈ ਹੈ। ਪਹਿਲਾਂ ਲੱਗਾ ਕੋਈ ਛੋਟਾ ਕੁੱਤਾ ਹੈ ਪਰ ਉਨ੍ਹਾਂ ਨੇ ਉਸ ਨੂੰ ਆਪਣੀ ਛਤਰੀ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਜਲਦੀ ਹੀ ਪਤਾ ਲੱਗ ਗਿਆ ਕਿ ਇਹ ਕੁੱਤਾ ਨਹੀਂ ਲੂੰਬੜੀ ਹੈ। ਬੇਰਾ ਨੂੰ ਲੂੰਬੜੀ ਨਾਲ ਉਲਝਦਾ ਦੇਖ ਕੇ ਉਥੇ ਮੌਜੂਦ ਵਿਅਕਤੀ ਨੇ ਰੌਲਾ ਪਾ ਦਿੱਤਾ ਅਤੇ ਹੋਰ ਲੋਕਾਂ ਨੂੰ ਬੁਲਾਇਆ ਅਤੇ ਯੂਐੱਸ ਕੈਪੀਟਲ ਪੁਲੀਸ ਦੇ ਅਧਿਕਾਰੀਆਂ ਦੇ ਮੌਕੇ ‘ਤੇ ਪਹੁੰਚ ‘ਤ ਲੂੰਬੜੀ ਭੱਜ ਗਈ।
Source link