Home / Punjabi News / ਅਫ਼ਗ਼ਾਨਿਸਤਾਨ ਦੀ ਧਰਤੀ ਨੂੰ ਅਤਿਵਾਦ ਦੀ ਪਨਾਹਗਾਹ ਨਾ ਬਣਨ ਦਿੱਤਾ ਜਾਵੇ

ਅਫ਼ਗ਼ਾਨਿਸਤਾਨ ਦੀ ਧਰਤੀ ਨੂੰ ਅਤਿਵਾਦ ਦੀ ਪਨਾਹਗਾਹ ਨਾ ਬਣਨ ਦਿੱਤਾ ਜਾਵੇ

ਅਫ਼ਗ਼ਾਨਿਸਤਾਨ ਦੀ ਧਰਤੀ ਨੂੰ ਅਤਿਵਾਦ ਦੀ ਪਨਾਹਗਾਹ ਨਾ ਬਣਨ ਦਿੱਤਾ ਜਾਵੇ

ਨਵੀਂ ਦਿੱਲੀ, 10 ਨਵੰਬਰ

ਅਫ਼ਗ਼ਾਨਿਸਤਾਨ ਬਾਰੇ ਦਿੱਲੀ ਵਾਰਤਾ ਬਾਅਦ ਕੀਤੇ ਐਲਾਨ ਵਿੱਚ ਕਿਹਾ ਗਿਆ ਹੈ ਕਿ ਅਫ਼ਗ਼ਾਨਿਸਤਾਨ ਦੀ ਜ਼ਮੀਨ ਨੂੰ ਅਤਿਵਾਦ ਦੀ ਪਨਾਹਗਾਹ ਨਾ ਬਣਨ ਦਿੱਤਾ ਜਾਵੇ। ਇਸ ਦੇ ਨਾਲ ਨਾ ਹੀ ਇਥੋਂ ਅਤਿਵਾਦੀਆਂ ਨੂੰ ਟਰੇਨਿੰਗ ਦਿੱਤੀ ਜਾਵੇ ਤੇ ਨਾ ਹੀ ਫੰਡਿੰਗ ਕੀਤੀ ਜਾਵੇ। ਅਫ਼ਗਾਨਿਸਤਾਨ ਸੰਕਟ ਬਾਰੇ 8 ਮੁਲਕਾਂ ਦੀ ਵਾਰਤਾ ਵਿੱਚ ਸ਼ਾਂਤੀਪੂਰਨ, ਸੁਰੱਖਿਅਤ ਤੇ ਸਥਿਤ ਅਫ਼ਗ਼ਾਨਿਸਤਾਨ ਲਈ ਮਜ਼ਬੂਤ ਸਮਰਥਨ ਦਾ ਸੱਦਾ ਦਿੱਤਾ ਗਿਆ। ਇਸ ਦੇ ਨਾਲ ਕੱਟੜਵਾਦ, ਅਤਿਵਾਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖਤਰੇ ਖ਼ਿਲਾਫ਼ ਸਮੂਹਿਕ ਸਹਿਯੋਗ ਕਰਨ ‘ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਉਥੇ ਮਨੁੱਖਤਾ ਦੇ ਅਧਾਰ ‘ਤੇ ਖੁੱਲ੍ਹ ਕੇ ਮਦਦ ਕਰਨ ਦੀ ਅਪੀਲ ਕੀਤੀ ਗਈ। ਇਸ ਤੋਂ ਪਹਿਲਾਂ ਵਾਰਤਾ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਕਿਹਾ ਕਿ ਅਫ਼ਗ਼ਾਨਿਸਤਾਨ ‘ਚ ਤਾਜ਼ਾ ਘਟਨਾਵਾਂ ਨਾ ਸਿਰਫ ਉਸ ਦੇਸ਼ ਦੇ ਲੋਕਾਂ ਲਈ, ਸਗੋਂ ਉਸ ਦੇ ਗੁਆਂਢੀਆਂ ਅਤੇ ਖੇਤਰ ਲਈ ਅਹਿਮੀਅਤ ਰੱਖਦੀਆਂ ਹਨ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਆਪਣੇ ਉਦਘਾਟਨੀ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਇਹ ਅਫ਼ਗਾਨ ਸਥਿਤੀ ‘ਤੇ ਖੇਤਰੀ ਦੇਸ਼ਾਂ ਦਰਮਿਆਨ ਨਜ਼ਦੀਕੀ ਸਲਾਹ-ਮਸ਼ਵਰੇ, ਵਧੇਰੇ ਸਹਿਯੋਗ ਅਤੇ ਤਾਲਮੇਲ ਦਾ ਸਮਾਂ ਹੈ। ਅਫ਼ਗਾਨਿਸਤਾਨ ‘ਤੇ ਦਿੱਲੀ ਖੇਤਰੀ ਸੁਰੱਖਿਆ ਸੰਵਾਦ ‘ਚ ਰੂਸ, ਇਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਸੁਰੱਖਿਆ ਅਧਿਕਾਰੀ ਹਿੱਸਾ ਲੈ ਰਹੇ ਹਨ।


Source link

Check Also

ਯੂਏਈ ਨੇ ਹੂਤੀ ਬਾਗ਼ੀਆਂ ਵੱਲੋਂ ਦਾਗੀਆਂ ਦੋ ਮਿਜ਼ਾਈਲਾਂ ਡੇਗੀਆਂ

ਯੂਏਈ ਨੇ ਹੂਤੀ ਬਾਗ਼ੀਆਂ ਵੱਲੋਂ ਦਾਗੀਆਂ ਦੋ ਮਿਜ਼ਾਈਲਾਂ ਡੇਗੀਆਂ

ਦੁਬਈ, 24 ਜਨਵਰੀ ਯੂਏਈ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਉਨ੍ਹਾਂ ਹੂਤੀ ਬਾਗੀਆਂ ਵੱਲੋਂ …