Breaking News
Home / Punjabi News / ਅਫਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਲਈ ਦਹਿਸ਼ਤਗਰਦਾਂ ਦੇ ਟਿਕਾਣੇ ਫੌਰੀ ਤਬਾਹ ਕੀਤੇ ਜਾਣ: ਭਾਰਤ

ਅਫਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਲਈ ਦਹਿਸ਼ਤਗਰਦਾਂ ਦੇ ਟਿਕਾਣੇ ਫੌਰੀ ਤਬਾਹ ਕੀਤੇ ਜਾਣ: ਭਾਰਤ

ਅਫਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਲਈ ਦਹਿਸ਼ਤਗਰਦਾਂ ਦੇ ਟਿਕਾਣੇ ਫੌਰੀ ਤਬਾਹ ਕੀਤੇ ਜਾਣ: ਭਾਰਤ

ਸੰਯੁਕਤ ਰਾਸ਼ਟਰ, 22 ਜੂਨ

ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਲਈ ਦਹਿਸ਼ਤਗਰਦਾਂ ਦੇ ਟਿਕਾਣੇ ਫੌਰੀ ਤਬਾਹ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਪਲਾਈ ਲਾਈਨ ਤੋੜਨੀ ਚਾਹੀਦੀ ਹੈ। ਨਾਲ ਹੀ ਭਾਰਤ ਨੇ ਦਹਿਸ਼ਤਗਰਦੀ ਦੇ ਸਭਨਾਂ ਰੂਪਾਂ ਅਤੇ ਸਰਹੱਦ ਪਾਰੋਂ ਅਤਿਵਾਦ ਖਿਲਾਫ਼ ਨਾਬਰਦਾਸ਼ਤਯੋਗ ਨੀਤੀ ਅਪਣਾਉਣ ਦਾ ਸੱਦਾ ਦਿੱਤਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਵਿਚਾਰ ਵਟਾਂਦਰੇ ਦੌਰਾਨ ਕਿਹਾ ਕਿ ਹਿੰਸਾ ਘਟਾਉਣ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤ ਅਫਗਾਨਿਸਤਾਨ ਵਿੱਚ ਸਥਾਈ ਅਤੇ ਵਿਆਪਕ ਗੋਲੀਬੰਦੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣਾ ਬਹੁਤ ਅਹਿਮ ਹੈ ਕਿ ਅਫਗਾਨਿਸਤਾਨ ਦੇ ਇਲਾਕੇ ਦੀ ਵਰਤੋਂ ਦਹਿਸ਼ਤਗਰਦ ਜਥੇਬੰਦੀਆਂ ਵੱਲੋਂ ਹੋਰਨਾਂ ਮੁਲਕਾਂ ਨੂੰ ਧਮਕੀ ਦੇਣ ਜਾਂ ਹਮਲਾ ਕਰਨ ਲਈ ਨਹੀਂ ਕੀਤੀ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਮੁਲਕ ਵਿੱਚ ਸਥਾਈ ਸ਼ਾਂਤੀ ਲਈ ਸਹੀ ਮਾਅਨਿਆਂ ਵਿੱਚ ਦੋਹਰੀ ਸ਼ਾਂਤੀ ਹੋਣੀ ਚਾਹੀਦੀ ਹੈ, ਇਕ ਅਫਗਾਨਿਸਤਾਨ ਵਿੱਚ ਅਤੇ ਦੂਜੀ ਅਫਗਾਨਿਸਤਾਨ ਦੇ ਆਲੇ ਦੁਆਲੇ। -ਏਜੰਸੀ

Source link

Check Also

ਸਪੇਸ ਐਕਸ ਨੇ ਚਾਰ ਵਿਅਕਤੀਆਂ ਨੂੰ ਨਿੱਜੀ ਦੌਰੇ ’ਤੇ ਪੁਲਾੜ ਭੇਜਿਆ

ਸਪੇਸ ਐਕਸ ਨੇ ਚਾਰ ਵਿਅਕਤੀਆਂ ਨੂੰ ਨਿੱਜੀ ਦੌਰੇ ’ਤੇ ਪੁਲਾੜ ਭੇਜਿਆ

ਕੇਪ ਕੈਨਵਰਲ: ਸਪੇਸ ਐਕਸ ਦੇ ਮਾਲਕ ਐਲਨ ਮਸਕ ਨੇ ਬੁੱਧਵਾਰ ਰਾਤ ਨੂੰ ਪਹਿਲੀ ਵਾਰ ਚਾਰ …