Home / Punjabi News / ਅਨੰਤਨਾਗ ‘ਚੋਂ CRPF ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਹਰਿਆਣਾ ਦਾ ਰਮੇਸ਼ ਕੁਮਾਰ ਸ਼ਹੀਦ

ਅਨੰਤਨਾਗ ‘ਚੋਂ CRPF ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਹਰਿਆਣਾ ਦਾ ਰਮੇਸ਼ ਕੁਮਾਰ ਸ਼ਹੀਦ

ਚੰਡੀਗੜ੍ਹ—ਦੱਖਣੀ ਕਸ਼ਮੀਰ ਦੇ ਅਨੰਤਨਾਗ ‘ਚ ਸੀ. ਆਰ. ਪੀ. ਐੱਫ. ਦੀ ਪੈਟ੍ਰੋਲਿੰਗ ਪਾਰਟੀ ‘ਤੇ ਅੱਤਵਾਦੀ ਹਮਲੇ ਦੌਰਾਨ ਹਰਿਆਣਾ ਨਿਵਾਸੀ ਰਮੇਸ਼ ਕੁਮਾਰ ਸਮੇਤ 5 ਜਵਾਨ ਸ਼ਹੀਦ ਹੋ ਗਏ। ਹਰਿਆਣਾ ਦੇ ਝੱਜਰ ਜ਼ਿਲੇ ‘ਚ ਪਿੰਡ ਖੇੜੀ ਜੱਟ ਨਿਵਾਸੀ ਏ. ਐੱਸ. ਆਈ. ਰਮੇਸ਼ ਕੁਮਾਰ ਦੀ ਸ਼ਹਾਦਤ ਬਾਰੇ ਜਾਣਕਾਰੀ ਜਦੋਂ ਘਰ ਪਹੁੰਚੀ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਏ. ਐੱਸ. ਆਈ. ਰਮੇਸ਼ ਕੁਮਾਰ ਸੀ. ਆਰ. ਪੀ. ਐੱਫ ਦੀ 116 ਬਟਾਲੀਅਨ ਦੀ ਬ੍ਰਾਵੋ ਕੰਪਨੀ ‘ਚ ਤਾਇਨਾਤ ਸੀ। ਹਮਲੇ ਦੀ ਜ਼ਿੰਮੇਵਾਰੀ ਅਲ-ਉਮਰ-ਮੁਜਾਹਿਦੀਨ ਨਾਂ ਦੇ ਅੱਤਵਾਦੀ ਨੇ ਲਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ‘ਚ ਜੈਸ਼-ਏ-ਮੁਹੰਮਦ ਦਾ ਹੱਥ ਹੈ। ਅੱਤਵਾਦੀਆਂ ਨੇ ਪਹਿਲਾਂ ਸੀ. ਆਰ. ਪੀ. ਐੱਫ. ਦੀ ਪਾਰਟੀ ‘ਤੇ ਅੰਨ੍ਹਵਾਹ ਫਾਇਰਿੰਗ ਕੀਤੀ ਅਤੇ ਉਸ ਤੋਂ ਬਾਅਦ ਗ੍ਰਨੇਡ ਹਮਲਾ ਵੀ ਕੀਤਾ। ਪਹਿਲਗਾਮ ਰੋਡ ‘ਤੇ ਆਕਸਫੋਰਡ ਸਕੂਲ ਦੇ ਨੇੜੇ ਉਕਤ ਹਮਲਾ ਹੋਇਆ। ਹਮਲੇ ‘ਚ 3 ਜਵਾਨ ਗੰਭੀਰ ਜ਼ਖਮੀ ਹੋ ਗਏ।
ਇੰਝ ਹੋਇਆ ਹਮਲਾ—
ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਮੋਟਰਸਾਈਕਲ ਸਵਾਰ ਦੋ ਅੱਤਵਾਦੀਆਂ ਨੇ ਪੈਟ੍ਰੋਲਿੰਗ ਪਾਰਟੀ ਨੂੰ ਨਿਸ਼ਾਨਾ ਬਣਾਇਆ ਅਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਫਾਇਰਿੰਗ ‘ਚ ਮੌਕੇ ‘ਤੇ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਕੁਝ ਹੋਰ ਜ਼ਖਮੀ ਹੋ ਗਏ। ਸੀ. ਆਰ. ਪੀ. ਐੱਫ 116 ਬਟਾਲੀਅਨ ਅਤੇ ਪੁਲਸ ਦੀ ਸੰਯੁਕਤ ਪਿਕਟ ਵੀ ਉੱਥੇ ਤਾਇਨਾਤ ਰਹਿੰਦੀ ਸੀ। ਗੋਲੀਆਂ ਦੀ ਆਵਾਜ਼ ਸੁਣ ਕੇ ਐੱਸ. ਐੱਚ. ਓ. ਅਤੇ ਡਿਵੀਜਨਲ ਅਫਸਰ ਗਾਰਡ ਵਾਹਨ ਰਾਹੀਂ ਉੱਥੇ ਪਹੁੰਚੇ ਤਾਂ ਅੱਤਵਾਦੀਆਂ ਨੇ ਦੋਵਾਂ ਗੱਡੀਆਂ ‘ਤੇ ਗ੍ਰੇਨੇਡ ਦਾਗੇ। ਐੱਸ. ਐੱਚ. ਓ. ਦੀ ਗੱਡੀ ਨਾਲ ਟਕਰਾਈ ਤਾਂ ਗ੍ਰੇਨੇਡ ਫਟ ਗਿਆ, ਜਿਸ ‘ਚ ਐੱਸ. ਐੱਚ. ਓ. ਅਰਸ਼ਦ ਖਾਨ ਜ਼ਖਮੀ ਹੋ ਗਏ। ਡਿਵੀਜਨਲ ਅਫਸਰ ਦੀ ਗੱਡੀ ‘ਤੇ ਦਾਗਿਆ ਗਿਆ ਗ੍ਰੇਨੇਡ ਨਹੀਂ ਫਟਿਆ। ਇੱਕ ਅੱਤਵਾਦੀ ਮੌਕੇ ‘ਤੇ ਭੱਜ ਗਿਆ। ਇਸ ਹਮਲੇ ‘ਚ ਸੀ. ਆਰ. ਪੀ. ਐੱਫ ਦੇ 2 ਏ. ਐੱਸ. ਆਈ. ਅਤੇ 3 ਕਾਂਸਟੇਬਲ ਸ਼ਹੀਦ ਹੋਏ।

Check Also

ਭਾਰਤ ਵਿੱਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲਾਈ ਗਈ: ਰਾਹੁਲ ਗਾਂਧੀ

ਭਾਰਤ ਵਿੱਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲਾਈ ਗਈ: ਰਾਹੁਲ ਗਾਂਧੀ

ਵਾਸ਼ਿੰਗਟਨ, 11 ਸਤੰਬਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ …