
ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਸੀਨੀਅਰ ਐਡਵੋਕੇਟ ਅਨਮੋਲ ਰਤਨ ਸਿੰਘ ਸਿੱਧੂ ਦੂਸਰੀ ਵਾਰੀ ਪ੍ਰਧਾਨ ਚੁਣੇ ਗਏ ਹਨ| ਉਨ੍ਹਾਂ ਨੇ 1770 ਵੋਟਾਂ ਹਾਸਿਲ ਕਰ ਅਪਣੇ ਵਿਰੋਧੀ ਐਡਵੋਕੇਟ ਦਿਨੇਸ਼ ਕੁਮਾਰ ਨੂੰ 63 ਵੋਟਾਂ ਨਾਲ ਮਾਤ ਦਿੱਤੀ|
ਚੋਣਾਂ ਦੇ ਨਤੀਜੇ ਅੱਜ ਸ਼ਾਮ ਐਲਾਨ ਕੀਤੇ ਗਏ| ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਤੇਜ ਸਿੰਘ ਸਿੱਧੂ ਨੂੰ ਚੁਣਿਆ ਗਿਆ ਹੈ, ਜਦੋਂ ਕਿ ਰਣਦੀਪ ਸਿੰਘ ਵੜੈਚ ਨੂੰ ਉਪ ਪ੍ਰਧਾਨ ਚੁਣਿਆ ਗਿਆ|