ਮੁੰਬਈ, 11 ਸਤੰਬਰ
ਬੌਲੀਵੁੱਡ ਅਦਾਕਾਰਾ ਤੇ ਮਾਡਲ ਮਲਾਈਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਇੱਥੇ ਅੱਜ ਇਕ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੂਤਰਾਂ ਅਨੁਸਾਰ ਅਨਿਲ ਅਰੋੜਾ ਸਾਬਕਾ ਮਰਚੈਂਟ ਨੇਵੀ ਅਫ਼ਸਰ ਸਨ ਅਤੇ ਪਿਛਲੇ ਕੁਝ ਸਮੇਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਹੇ ਸਨ। ਪੁਲੀਸ ਦੇ ਸੂਤਰਾਂ ਮੁਤਾਬਕ ਮੌਕੇ ਤੋਂ ਹਾਲ ਦੀ ਘੜੀ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਇਹ ਖ਼ਬਰ ਮਿਲਣ ’ਤੇ ਮਲਾਈਕਾ ਅਰੋੜਾ ਦੇ ਪਹਿਲੇ ਪਤੀ ਅਰਬਾਜ਼ ਖਾਨ ਮਲਾਈਕਾ ਦੀ ਮਾਂ ਦੇ ਘਰ ਪਹੁੰਚ ਚੁੱਕੇ ਸਨ। ਇਸ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈ
The post ਅਦਾਕਾਰਾ-ਮਾਡਲ ਮਲਾਈਕਾ ਅਰੋੜਾ ਦੇ ਪਿਤਾ ਵੱਲੋਂ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ appeared first on Punjabi Tribune.
Source link