ਨਵੀਂ ਦਿੱਲੀ, 18 ਜਨਵਰੀ
ਅਦਨ ਦੀ ਖਾੜੀ ਵਿਚ ਬੁੱਧਵਾਰ ਰਾਤ ਨੂੰ ਮਾਰਸ਼ਲ ਟਾਪੂ ਦੇ ਝੰਡੇ ਵਾਲੇ ਵਪਾਰਕ ਜਹਾਜ਼ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਜਹਾਜ਼ ‘ਚ ਚਾਲਕ ਦਲ ਦੇ 22 ਮੈਂਬਰ ਸਵਾਰ ਸਨ, ਜਿਨ੍ਹਾਂ ‘ਚ ਨੌਂ ਭਾਰਤੀ ਸਨ। ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ‘ਆਈਐਨਐਸ ਵਿਸ਼ਾਖਾਪਟਨਮ’ ਨੇ ਜਹਾਜ਼ ‘ਗੇਨਕੋ ਪਿਕਾਰਡੀ’ ਤੋਂ ਸੰਦੇਸ਼ ਮਿਲਣ ਦੇ ਘੰਟੇ ਦੇ ਅੰਦਰ ਜਵਾਬ ਦਿੱਤਾ। ਵਪਾਰਕ ਜਹਾਜ਼ ‘ਤੇ ਪੋਰਟ ਅਦਨ ਤੋਂ 60 ਨੌਟੀਕਲ ਮੀਲ ਦੱਖਣ ਵਿਚ ਹਮਲਾ ਕੀਤਾ ਗਿਆ ਸੀ। ਭਾਰਤੀ ਜਲ ਸੈਨਾ ਦੇ ਈਓਡੀ (ਵਿਸਫੋਟਕ ਆਰਡੀਨੈਂਸ ਡਿਸਪੋਜ਼ਲ) ਮਾਹਿਰਾਂ ਨੇ ਅੱਜ ਸਵੇਰੇ ਜਹਾਜ਼ ਦਾ ਨਿਰੀਖਣ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਈਓਡੀ ਮਾਹਿਰਾਂ ਨੇ ਪੂਰੀ ਜਾਂਚ ਤੋਂ ਬਾਅਦ ਜਹਾਜ਼ ਨੂੰ ਅੱਗੇ ਦੀ ਯਾਤਰਾ ਲਈ ਮਨਜ਼ੂਰੀ ਦੇ ਦਿੱਤੀ ਹੈ।
The post ਅਦਨ ਦੀ ਖਾੜੀ ’ਚ ਵਪਾਰਕ ਜਹਾਜ਼ ’ਤੇ ਡਰੋਨ ਹਮਲਾ, ਭਾਰਤੀ ਜਲ ਸੈਨਾ ਕੀਤੀ ਜਵਾਬੀ ਕਾਰਵਾਈ appeared first on Punjabi Tribune.
Source link