ਪੈਰਿਸ, 30 ਅਗਸਤ
ਭਾਰਤ ਦੀ ਪ੍ਰੀਤੀ ਪਾਲ ਨੇ ਅੱਜ ਇੱਥੇ ਪੈਰਾਲੰਪਿਕ ਦੇ ਮਹਿਲਾਵਾਂ ਦੀ ਟੀ35 100 ਮੀਟਰ ਦੌੜ ਵਿੱਚ 14.21 ਸੈਕਿੰਡ ਦੇ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਤੇਈ ਸਾਲਾ ਪ੍ਰੀਤੀ ਦਾ ਕਾਂਸੇ ਦਾ ਤਗ਼ਮਾ ਪੈਰਿਸ ਪੈਰਾਲੰਪਿਕ ਦੇ ਪੈਰਾ ਅਥਲੀਟਾਂ ਵਿੱਚ ਭਾਰਤ ਦਾ ਪਹਿਲਾਂ ਤਗ਼ਮਾ ਹੈ। ਚੀਨ ਦੀ ਜ਼ੋਊ ਜ਼ੀਆ (13.58) ਨੇ ਸੋਨੇ ਅਤੇ ਗੁਓ ਕਿਆਨਕਿਆਨ (13.74) ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਟੀ35 ਵਰਗ ਉਨ੍ਹਾਂ ਖਿਡਾਰੀਆਂ ਲਈ ਹੈ, ਜਿਨ੍ਹਾਂ ਵਿੱਚ ਤਾਲਮੇਲ ਸਬੰਧੀ ਵਿਕਾਰ ਜਿਵੇਂ ਹਾਈਪਰਟੋਨੀਆ, ਐਟੈਕਿਸੀਆ ਅਤੇ ਐਥੀਟੋਸਿਸ ਤੇ ਸੇੇਰੇਬ੍ਰਲ ਪਾਲਸੀ ਵਰਗੇ ਖਿਡਾਰੀ ਸ਼ਾਮਲ ਹਨ। -ਪੀਟੀਆਈ
The post ਅਥਲੈਟਿਕਸ: ਪ੍ਰੀਤੀ ਪਾਲ ਨੇ ਮਹਿਲਾਵਾਂ ਦੀ ਟੀ35 100 ਮੀਟਰ ਦੌੜ ’ਚ ਕਾਂਸੇ ਦਾ ਤਗ਼ਮਾ ਜਿੱਤਿਆ appeared first on Punjabi Tribune.
Source link