
ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 24 ਅਗਸਤ
ਕਾਰਪੋਰੇਟ ਘਰਾਣੇ ਅਡਾਨੀ ਗਰੁੱਪ ਨੇ ਹਿਮਾਚਲ ਵਿੱਚ ਸੇਬਾਂ ਦੀ ਖਰੀਦ ਲਈ ਭਾਅ ਐਲਾਨ ਦਿੱਤੇ ਹਨ। ਮੌਜੂਦਾ ਸੀਜ਼ਨ ਲਈ ਐਲਾਨਿਆ ਗਿਆ ਇਹ ਭਾਅ ਪਿਛਲੇ ਸੀਜ਼ਨ ਨਾਲੋਂ 20 ਫੀਸਦ ਘੱਟ ਹੈ। ਪਿਛਲੇ ਸਾਲ ਵਧੀਆ ਕੁਆਲਿਟੀ ਦਾ ਜਿਹੜਾ ਸੇਬ ਅਡਾਨੀ ਗਰੁੱਪ ਵੱਲੋਂ ਆਪਣੇ ਸਟੋਰਾਂ ਵਾਸਤੇ 88 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਗਿਆ ਸੀ, ਉਨ੍ਹਾਂ ਸੇਬਾਂ ਦਾ ਮੁੱਲ ਇਸ ਸਾਲ 72 ਰੁਪਏ ਪ੍ਰਤੀ ਕਿਲੋ ਮਿਥਿਆ ਗਿਆ ਹੈ। ਇਸੇ ਦੌਰਾਨ ਹਿਮਾਚਲ ਦੇ ਸੇਬ ਕਾਸ਼ਤਕਾਰਾਂ ਵਿੱਚ ਰੋਸ ਹੈ ਤੇ ਉਨ੍ਹਾਂ ਨੇ ਅਡਾਨੀ ਗਰੁੱਪ ਦਾ ਬਾਈਕਾਟ ਕਰਨ ਦੀ ਚਿਤਾਵਨੀ ਦਿੱਤੀ ਹੈ। ਹਿਮਾਚਲ ਫਰੂਟ ਗਰੋਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਚੌਹਾਨ ਨੇ ਦੱਸਿਆ ਕਿ ਸੇਬਾਂ ਦੀ ਕੀਮਤ ਤੈਅ ਕਰਨ ਵੇਲੇ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਸੇਬ ਕਾਸ਼ਤਕਾਰਾਂ ਦੇ ਪ੍ਰਤੀਨਿਧਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਹੈ।
Source link