Home / Community-Events / ਬੱਸ ਡਰਾਈਵਰ ਵੱਲੋ 13 ਸਾਲ ਦੀ ਬੱਚੀ ਕੁਚਲੀ

ਬੱਸ ਡਰਾਈਵਰ ਵੱਲੋ 13 ਸਾਲ ਦੀ ਬੱਚੀ ਕੁਚਲੀ

mariama-sillahਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਨੌਰਥ ਵੈਸਟ ਵਿਚ ਐਡਮਿੰਟਨ ਦੀ ਸਿਟੀ ਬੱਸ ਵੱਲੋ ਇਕ 13 ਸਾਲ ਦੀ ਬੱਚੀ ਕੁਚਲ ਦਿੱਤੀ ਹੈ।ਇਹ 13 ਸਾਲ ਦੀ ਮਾਰੀਮਾ ਸੀਲਹਾ ਨਾਮ ਦੀ ਬੱਚੀ ਸੜਕ ਨੂੰ ਪਾਰ ਕਰਦੀ ਹੋਈ ਬੱਸ ਦੀ ਲਪੇਟ ਵਿਚ ਆ ਗਈ।ਪੁਲਿਸ ਦੇ ਦੱਸਣ ਅੁਨਸਾਰ 40 ਸਟਰੀਟ ਅਤੇ137 ਐਵਨਿਊ ਤੇ ਬੱਸ ਦਾ ਡਰਾਈਵਰ ਖੱਬੇ ਪਾਸੇ ਨੂੰ ਮੋੜ ਮੁੜ ਰਿਹਾ ਸੀ।ਪੁਲਿਸ ਨੇ ਇਹ ਵੀ ਕਿਹਾ ਹੈ ਕਿ ਬੱਸ ਦਾ ਡਰਾਈਵਰ ਬੱਚੀ ਦੇ ਬੱਸ ਵਿਚ ਫੱਸਣ ਤੋ ਬਾਅਦ ਵੀ ਕਾਫੀ ਦੂਰ ਬੱਸ ਚਲਾ ਕੇ ਲੈ ਗਿਆ ਸੀ,ਜਿਸ ਤੋ ਲੱਗਦਾ ਸੀ ਕਿ ਉਹ ਇਸ ਹਾਦਸੇ ਤੋ ਬੇਖਬਰ ਸੀ।ਇਸ ਬਾਰੇ ਸਿਟੀ ਦੀ ਮੈਨੇਜਰ ਲਿਡਾ ਕੋਚਰਨੀ ਨੇ ਪ੍ਰੈਸ ਰਲੀਜ ਵਿਚ ਕਿਹਾ ਕਿ ਜਿਥੇ ਅਸੀ ਇਸ ਬੱਚੀ ਦੀ ਸੜਕ ਪਾਰ ਕਰਨ ਦੁਰਾਨ ਹੋਈ ਮੌਤ ਦੀ ਪੂਰੀ ਜਾਂਚ ਕਰਾਗੇ ਉਥੇ ਅਸੀ ਇਸ ਪੀੜਤ ਪਰਵਾਰ ਮੈਬਰਾਂ ਤੇ ਦੋਸਤਾਂ ਮਿੱਤਰਾਂ ਨਾਲ ਡੁੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾ।ਲਿਡਾ ਨੇ ਕਿਹਾ ਕਿ ਉਹਨਾ ਦਾ ਸਟਾਫ ਇਸ ਹਾਦਸੇ ਦੀ ਪੁਲਿਸ ਦੀ ਮਦਦ ਨਾਲ ਬਹੁਤ ਹੀ ਤੇਜੀ ਨਾਲ ਜਾਚ ਕਰ ਰਹੇ ਹਨ।ਇਹ 2 ਮਹੀਨਿਆਂ ਵਿਚ ਸਿਟੀ ਦੀ ਬੱਸ ਨਾਲ ਹੀ ਵਾਪਰਿਆ ਦੂਸਰਾ ਹਾਸਦਾ ਹੈ।ਸਿਟੀ ਬੱਸ ਸਰਵਿਸ ਕਾਮਿਆਂ ਦੀ ਸਥਾਨਕ ਯੂਨੀਅਨ 569 ਜੋ ਕਿ ਡਰਾਈਵਰਾਂ ਦੀ ਅਗਵਾਈ ਕਰਦੀ ਹੈ ਵੱਲੋ ਵੀ ਇਸ ਬੱਚੀ ਦੀ ਮੌਤ ਤੇ ਡਾਅਢੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਸਾਨੂੰ ਇਸ ਪਰਵਾਰਨਾਲ ਵੀ ਬਹੁਤ ਹਮਦਰਦੀ ਹੈ।ਪੁਲਿਸ ਇਸ ਦੀ ਡੁੰਘਾਈ ਨਾਲ ਜਾਚ ਕਰ ਰਹੀ ਹੈ ਕਿ ਇਸ ਹਾਦਸੇ ਦਾ ਕਾਰਨ ਤੇਜ ਸਪੀਡ ਜਾ ਸਰਾਬ ਦੀ ਵਰਤੋ ਹੈ ਜਾ ਨਹੀ।ਸੀਲਹਾ ਦੀ ਅੰਟੀ ਕਾਮਰਾ ਨੇ ਦੱਸਿਆ ਕਿ ਸਾਡੀ ਬੱਚੀ ਸਾਇਰਾ ਲੀਊਨ ਵਿਚ ਜਨਮੀ ਸੀ ਅਤੇ ਇਹ ਆਪਣੇ ਪਰਵਾਰ 2004 ਵਿਚ ਟਰਾਟੋ ਤੋ ਐਡਮਿੰਟਨ ਵਿਚ ਆਇਆ ਸੀ।ਸੀਲਹਾ ਦੇ ਦੋਸਤਾ ਨੇ ਦੱਸਿਆ ਕਿ ਉਹ ਬਹੁਤ ਹੀ ਮਿਹਨਤੀ ਕਿਤਾਬਾਂ ਪੜਨ ਵਾਲੀ,ਬੇਜਿਝਕ ਗੱਲਬਾਤ ਕਰਨ ਵਾਲੀ ਲੜਕੀ ਸੀ।

Check Also

ਨਸੀਲੀ ਫੈਟਾਨਿਲ ਰੱਖਣ ਵਲਿਆ ਦੇ ਵਿਰੁਧ ਕਾਰਵਾਈ

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੀ ਸੇਫਰ ਕਮਿਊਨਟੀ ਤੇ ਨੇਬਰਹੁੱਡ ਯੂਨਿਟ ਦੇ ਵੱਲੋ ਨਸੀਲੀ ਫੈਟਾਨਿਲ ਦੇ ਵਿਰੁਧ …